ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਰਮਨੀ ਫ਼ੇਰੀ ਦੇ ਅੰਤ ਸਮੇਂ ਉਨ੍ਹਾਂ ਨੂੰ ਫਰੈਂਕਫ਼ਰਟ ਹਵਾਈ ਅੱਡੇ ਵਿਖੇ ਲੁਫ਼ਥਾਨਸਾ ਏਅਰਲਾਈਨਜ਼ ਦੇ ਜਹਾਜ਼ ਵਿੱਚੋਂ ਸ਼ਰਾਬ ਪੀਤੇ ਹੋਣ ਦੇ ਦੋਸ਼ ਹੇਠ ਉਤਾਰੇ ਜਾਣ ਦੇ ਸੰਬੰਧ ਵਿੱਚ 'ਆਪ' ਵੱਲੋਂ ਕੀਤੇ ਦਾਅਵਿਆਂ ਅਤੇ ਲੁਫ਼ਥਾਨਸਾ ਏਅਰਲਾਈਨਜ਼ ਵੱਲੋਂ ਜਾਰੀ ਇਕ ਟਵੀਟ ਤੋਂ ਬਾਅਦ ਠੰਢੇ ਪੈਂਦੇ ਨਜ਼ਰ ਆਉਂਦੇ ਇਸ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਨੇ ਇਕ ਵਾਰ ਫ਼ਿਰ ਭਖਾ ਦਿੱਤਾ ਹੈ |